ਮਰਹੂਮ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਪੁਲਿਸ ਨੂੰ ਬਿਆਨ ਦਰਜ ਕਰਾਇਆ ਹੈ ਕੇ ਉਹਨਾਂ ਦੀ ਹਵੇਲੀ ਸਾਹਮਣੇ ਇੱਕ ਘਰ ਦੇ ਪਿਛਲੇ ਪਾਸੇ ਤੇ 2 ਕੈਮਰੇ ਲਗੇ ਹੋਏ ਨੇ,ਜੋ ਸਾਡੀ ਹਵੇਲੀ ਤੇ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖਦੇ ਹਨ। ਇਹ ਘਰ ਕਿਸੇ ਵੇਲੇ ਸਿੱਧੂ ਦੇ ਬਹੁਤ ਚੰਗੇ ਦੋਸਤ ਦਾ ਹੈ, ਜਿਸ ਨਾਲ 2020 ਵਿੱਚ ਪੈਸਿਆਂ ਨੂੰ ਲੈ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਫ਼ਰਵਰੀ 2020 ਵਿੱਚ ਸਿੱਧੂ ਦੇ ਦੋਸਤਾਂ ਖਿਲਾਫ ਇਕ ਸ਼ਿਕਾਇਤ ਵੀ ਦਰਜ ਕਰਾਈ ਸੀ। ਹੁਣ ਫਿਲਹਾਲ ਇਹ ਸਿੱਧੂ ਦੇ ਦੋਸਤ ਮੋਹਾਲੀ ਸਥਿਤ ਹੋਮਲੈਂਡ ਅਪਾਰਟਮੈਂਟ ਵਿੱਚ ਰਹਿੰਦੇ ਹਨ। #SidhuMoosewala #Sidhukandupdates #Moosewala